CORRECT LYRICS

Lyrics : Muchh (ਮੁੱਛ)

Muchh Lyrics in Punjabi Hindi and English | Veer Sandhu | Sidhu Moose Wala: Muchh song Lyrics is sung by Veer Sandhu. Lyrics of this song is written by Saabi Sandhu and Prabh Sangha while the music of this  new song is given by Jind

Muchh Lyrics in Punjabi | Veer Sandhu | Sidhu Moose Wala

ਹੋ ਅਸੀਂ ਜਿਉਂਣਾ ਸਿੱਖਿਆ ਜ਼ੁਰਤਾਂ ਨਾਲ
ਤਾਂਹੀ ਚੌੜਾ ਸੀਨਾ ਰੱਖਦੇ ਆਂ
ਸਾਡੇ ਪੈਰ-ਪੈਰ ‘ਤੇ ਨਾਗ ਬੈਠੇ
ਤਾਂ ਡੱਬ ‘ਚ ਬੀਨਾਂ ਰੱਖਦੇ ਆਂ..

ਹੋ ਸਾਨੂੰ ਪੜਨਾ ਆਉਂਦਾ ਚਿਹਰਿਆਂ ਨੂੰ
ਅਸੀਂ ਲਈਏ ਲੁੱਟ ਲੁਟੇਰਿਆਂ ਨੂੰ
ਤੁਸੀਂ ਸਾਨੂੰ ਲੁੱਟਣ ਨੂੰ ਫਿਰਦੇ ਓ..

ਹੋ ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀਂ ਜੜ੍ਹਾਂ ਪੱਟਣ ਨੂੰ ਫਿਰਦੇ ਓ
ਹੋ ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀਂ ਜੜ੍ਹਾਂ ਪੱਟਣ ਨੂੰ ਫਿਰਦੇ ਓ

ਓ ਸਾਡੀ ਬਹਿਣੀ ਉੱਠਣੀ ਫ਼ੱਕਰਾਂ ਨਾਲ
ਨਾਲੇ ਯਾਰੀ ਜੂਏ ਬਾਜ਼ਾਂ ਨਾਲ
ਅਸੀਂ ਨਕਸਲਵਾਦੀ ਸੋਚਾਂ ਦੇ
ਸਾਡੀ ਨਿਭਦੀ ਕਿੱਥੇ ਤਾਜਾਂ ਨਾਲ
ਸਾਡੇ ਵੈਰੀਆਂ ਦੇ ਨਾਲ ਰਲ-ਰਲ ਕੇ
ਸਾਡੀ ਛਤਰ ਛਾਇਆ ਵਿੱਚ ਪਲ-ਪਲ ਕੇ
ਸਾਡਾ ਗਲਾ ਘੁੱਟਣ ਨੂੰ ਫਿਰਦੇ ਓ..