CORRECT LYRICS
Lyrics : My Thoughts
ਜਿੰਨੇ ਵੀ ਬੰਦੇ ਆ, ਸਾਰੇ ਹੀ ਚੰਗੇ ਆ
ਦੇਸ਼ ਤਾਂ ਮੰਨਿਆ ਗੋਰੇ ਵੰਡ ਗਏ
ਧਰਮ ਤਾਂ ਆਪਾਂ ਹੀ ਵੰਡੇ ਆ
ਲੜ ਲੜ ਆਪਾਂ ਮੁੱਕਦੇ ਜਾਈਏ
ਕਿਸ ਕੰਮ ਆਈ ਆਜ਼ਾਦੀ ਓਏ
ਓਨੀ ਛੋਟੀ ਸੋਚ ਦਿਮਾਗ 'ਚ
ਜਿੰਨੀ ਵੱਧ ਆਬਾਦੀ ਓਏ
ਪਾਕਿ ਸਾਉਦੀ ਤੋਂ ਵੱਦ ਮਸਜ਼ਿਦਾਂ
ਇੰਡੀਆ ਵਿੱਚ ਨੇ ਅੱਜ ਵੀ
ਬੇਬੇ ਬਾਪੂ ਖ਼ੁਸ਼ ਨਾ ਹੋਇਆ
ਕੀ ਵੈਲਿਉ ਆ ਹੱਜ਼ ਦੀ
ਹਿੰਦੂ ਆ ਸਿੱਖ ਵੀ ਆਂ
ਇੱਕ ਸੀ ਤੇ, ਇੱਕ ਹੀ ਆਂ
ਰੱਬ ਤਾਂ ਕਹਿੰਦਾ ਕਣ ਕਣ ਵਿੱਚ ਮੈਂ
ਖ਼ਾਨ 'ਚ ਵੀ ਆਂ, ਸਿੰਘ ਵਿੱਚ ਵੀ ਆਂ
ਸੂਰ ਤੇ ਗਾਂ ਦਾ ਛੱਡ ਕੇ ਰੌਲਾ
ਹੱਥ ਜੇ ਮਾਰੋ ਅਕਲਾਂ ਨੂੰ
ਆਰਾਮ ਨਾਲ ਫਿਰ ਵੇਖਿਓ ਬਹਿ ਕੇ
ਇੱਕ ਦੂਜੇ ਦੀਆਂ ਸ਼ਕਲਾਂ ਨੂੰ
ਨਫ਼ਰਤ ਥੋਡੀ ਸੋਚ ਖਾ ਗਈ
ਜਿਉਂ ਤੇਲਾ ਖਾਂਦਾ ਫ਼ਸਲਾਂ ਨੂੰ
ਚਿੱਟੇ ਬਿਨ ਦੱਸ ਕੀ ਦੇਵਾਂਗੇ
ਆਉਣ ਵਾਲੀਆਂ ਨਸਲਾਂ ਨੂੰ
ਦੇਸ਼ ਤਾਂ ਮੰਨਿਆ ਗੋਰੇ ਵੰਡ ਗਏ
ਧਰਮ ਤਾਂ ਆਪਾਂ ਹੀ ਵੰਡੇ ਆ
ਲੜ ਲੜ ਆਪਾਂ ਮੁੱਕਦੇ ਜਾਈਏ
ਕਿਸ ਕੰਮ ਆਈ ਆਜ਼ਾਦੀ ਓਏ
ਓਨੀ ਛੋਟੀ ਸੋਚ ਦਿਮਾਗ 'ਚ
ਜਿੰਨੀ ਵੱਧ ਆਬਾਦੀ ਓਏ
ਪਾਕਿ ਸਾਉਦੀ ਤੋਂ ਵੱਦ ਮਸਜ਼ਿਦਾਂ
ਇੰਡੀਆ ਵਿੱਚ ਨੇ ਅੱਜ ਵੀ
ਬੇਬੇ ਬਾਪੂ ਖ਼ੁਸ਼ ਨਾ ਹੋਇਆ
ਕੀ ਵੈਲਿਉ ਆ ਹੱਜ਼ ਦੀ
ਹਿੰਦੂ ਆ ਸਿੱਖ ਵੀ ਆਂ
ਇੱਕ ਸੀ ਤੇ, ਇੱਕ ਹੀ ਆਂ
ਰੱਬ ਤਾਂ ਕਹਿੰਦਾ ਕਣ ਕਣ ਵਿੱਚ ਮੈਂ
ਖ਼ਾਨ 'ਚ ਵੀ ਆਂ, ਸਿੰਘ ਵਿੱਚ ਵੀ ਆਂ
ਸੂਰ ਤੇ ਗਾਂ ਦਾ ਛੱਡ ਕੇ ਰੌਲਾ
ਹੱਥ ਜੇ ਮਾਰੋ ਅਕਲਾਂ ਨੂੰ
ਆਰਾਮ ਨਾਲ ਫਿਰ ਵੇਖਿਓ ਬਹਿ ਕੇ
ਇੱਕ ਦੂਜੇ ਦੀਆਂ ਸ਼ਕਲਾਂ ਨੂੰ
ਨਫ਼ਰਤ ਥੋਡੀ ਸੋਚ ਖਾ ਗਈ
ਜਿਉਂ ਤੇਲਾ ਖਾਂਦਾ ਫ਼ਸਲਾਂ ਨੂੰ
ਚਿੱਟੇ ਬਿਨ ਦੱਸ ਕੀ ਦੇਵਾਂਗੇ
ਆਉਣ ਵਾਲੀਆਂ ਨਸਲਾਂ ਨੂੰ